ਮਾਰਤੇ ਬਾਪੂ ਦੇ ਨੋਟਾਂ ਨੇ........
ਮੈ ਛੋਟਾ ਜਿਹਾ ਸੀ,ਹਰ ਵਾਰੀ ਮੈ ਛੁੱਟੀਆਂ ਕੱਟਣ ਆਪਣੇ ਪਿੰਡ ਹੰਡਿਆਏ ਜਾਣਾ।ਚਾਹੇ ਅਸੀਂ ਸੁਰੂ ਤੋਂ ਹੀ ਬਠਿੰਡੇ ਸ਼ਹਿਰ ਚ ਰਹਿੰਦੇ ਸੀ,ਪਰ ਓਹ ਖੇਤਾਂ ਦੇ ਚਾਰ ਚੁਫੇਰੇ ਮੈਨੂੰ ਪਿੰਡ ਵਲ ਖਿਚਦੇ ਸੀ।ਤੇ ਮੇਰਾ ਉਥੇ ਜੀ ਬਹੁਤ ਲੱਗਦਾ ਸੀ।ਪਿੰਡ ਚ ਮੇਰਾ ਇਕ ਮਿੱਤਰ ਸੀ ਲੱਖਾ,ਮੈ ਜਦੋਂ ਵੀ ਜਾਣਾ ਉਸ ਕੋਲ ਜਰੂਰ ਜਾਂਦਾਸੀ,ਓਹ ਮੇਰੇ ਪਿੰਡ ਤੋਂ ਤਿੰਨ ਚਾਰ ਮੀਲ ਦੀ ਦੂਰੀ ਤੇ ਰਹਿੰਦਾ ਸੀ,ਓਹਨਾ ਦੇ ਗੁਆਂਡ ਚ ਇੱਕ ਬਜੁਰਗ ਰਹਿੰਦਾ ਸੀ,ਨਾਮ ਤਾਂ ਪਤਾ ਨਹੀਂ,ਪਰ ਸਾਰੇ ਹੀ ਉਸਨੂ ਬਾਪੂ ਬਾਪੂ ਕਹਿੰਦੇ ਸੀ।ਘਰੋਂ ਠੀਕ ਠਾਕ ਸੀ ਨਾ ਹੀ ਬਹੁਤੇ ਅਮੀਰ ਤੇ ਨਾ ਹੀ ਬਹੁਤੇ ਗਰੀਬ,ਦੋ ਮੁੰਡੇ ਸੀ ਵਿਆਹੇ ਹੋਏ,ਓਹਨਾ ਦੇ ਨਾਮ ਸੀ ਗੇਲਾ ਤੇ ਮੇਲਾ,ਮੈ ਜਦੋਂ ਵੀ ਲੱਖੇ ਕੋਲ ਜਾਣਾ ਹਮੇਸ਼ਾ ਬਾਪੂ ਨੂੰ ਪੈਂਦੀਆ ਗਾਲਾਂ ਸੁਣਦਾ ਉਹਦੀਂਆ ਨੂਹਾਂ ਤੋਂ ਜਿਵੇ, ਵੇ ਤੂੰ ਉੱਠ ਖੜ,ਸਵੇਰ ਤੋਂ ਪਿਆਂ ਮੰਜੇ ਦੀ ਬੁਕਲ ਮਾਰੀ।ਬਾਪੂ ਮੈ ਸੁਣਿਆ ਸੀ ਆਪਣੇ ਟਾਈਮ ਦਾ ਤਕੜਾ ਜਗਾੜੀ ਸੀ,ਕਈ ਪੁਠੇ ਸਿਧੇ ਕੰਮ ਕੀਤੇ ਸੀ ਉਸਨੇ ਪਰ ਆਪਣਾ ਭੇਦ ਕਿਸੇ ਨੂੰ ਨਹੀਂ ਸੀ ਦਿੱਤਾ।ਫੇਰ ਕੀ ਦਿਨ ਬੀਤਦੇ ਗਏ ਇਕ ਟਾਈਮ ਏਹੋ ਜੇਹਾ ਆਇਆ ਕਿ ਓਹਨਾ ਦੇ ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ ਚੱਲਣ ਲੱਗਾ,ਬਾਪੂ ਦੇ ਘਰਦੇ ਪਰੇਸ਼ਾਨ ਸੀ ਕੀ ਕੀਤਾ ਜਾਵੇ।
ਬਾਪੂ ਨੇ ਆਪਣੇ ਸਾਰੇ ਘਰਦਿਆਂ ਨੂੰ ਇਕੱਠਾ ਕੀਤਾ ਤੇ ਕਹਿਣ ਲੱਗਾ ਇਹ ਗੱਲ ਆਪਣੇ ਘਰ ਵਿਚ ਹੀ ਰਹਿਣੀ ਚਾਹੀਦੀ ਹੈ,ਸਾਰੇ ਸੋਚੀ ਪੈ ਗਏ ਕਿ ਬਾਪੂ ਕਿਹੜਾ ਚਮਤਕਾਰ ਕਰਨ ਲੱਗਾ,ਚਮਤਕਾਰ ਹੀ ਸੀ ਸਮਝੌ,ਕਹਿੰਦਾ ਪੁੱਤ ਜਦੋਂ ਮੈ ਜਵਾਨੀ ਵਿੱਚ ਸੀ ਬੜੀਆਂ ਮੱਲਾਂ ਮਾਰੀਆਂ। ਮੇਰੇ ਕੋਲ ਇਕ ਬੈਗ ਆ ਓਹ ਫਲਾਨੀ ਥਾਂ ਤੇ ਪਿਆ,ਚੱਕ ਲਿਆੳ ਮੇਰੇ ਸ਼ੇਰੋ,ਉਸ ਬੈਗ ਚ ਸੱਠ ਸੱਤਰ ਲੱਖ ਰੁਪਿਆ ਹੈ,ਕਿਸੇ ਨੂੰ ਪਤਾ ਨਾ ਲੱਗੇ ਧਿਆਨ ਨਾਲ।ਗੇਲਾ ਤੇ ਮੇਲਾ ਗਏ ਬੈਗ ਲੈਕੇ ਆਗਏ,ਇੰਨਾ ਪੈਸਾ ਦੇਖ ਕੇ ਹੈਰਾਨ ਹੋਗਿਆ ਸਾਰਾ ਟੱਬਰ ਬਾਪੂ ਦਾ,ਬਾਪੂ ਨੇ ਕਿਹਾ ਸਾਰਾ ਪੈਸਾ ਇਕੱਠਾ ਕਿਤੇ ਨੀ ਖਰਚਣਾ ਬਸ ਇਕ ਇਕ ਕਰਕੇ ਚਲਾਇਉ ਨੋਟ। ਤੇ ਇੱਕ ਗੱਲ ਹੋਰ ਨੋਟ ਹਮੇਸ਼ਾ ਫੁੱਮਣ ਬਾਣੀਏ ਨੂੰ ਦੇਣਾ,ਪਿੰਡ ਵਿਚ ਜੋ ਫੁੱਮਣ ਬਾਣੀਆ ਸੀ ਉਸਦੀ ਨਿਗਾ ਕਮਜ਼ੋਰ ਸੀ,ਠੀਕ ਤਰਾਂ ਦੇਖ ਨਹੀਂ ਸੀ ਸਕਦਾ ਓਹ, ਹੋਲੀ ਹੋਲੀ ਘਰ ਦਾ ਖਰਚਾ ਚੱਲਣ ਲੱਗਾ। ਓਹ ਗੱਲ ਹੋਗੀ ਕਿ ਬਾਪੂ ਜੀ ਦਾ ਬੈਗ ਥਿਆਇਆ,ਘਰ ਵਿਚ ਆਗੀ ਮਾਇਆ, ਸਾਰਾ ਟੱਬਰ ਫੁੱਲਿਆ ਨਹੀਂ ਸੀ ਸਮਾੳਂਦਾ,ਬਾਪੂ ਨੂੰ ਪਹਿਲਾਂ ਤਾਂ ਕੋਈ ਚਾਹ ਨਈ ਸੀ ਪੁੱਛਦਾ,ਹੁਣ ਨੂਹਾਂ ਬਾਪੂ ਨੂੰ ਦੁੱਧ ਚ ਪੱਤੀ ਪਾਕੇ ਦਿੰਦੀਆਂ ਸੀ,ਹੁਣ ਬਾਪੂ ਦੀ ਟੋਹਰ ਕਿਸੇ ਰਾਜੇ ਨਾਲੋ ਘਟ ਨਹੀਂ ਸੀ ਘਰ ਵਿਚ।
ਸਾਰੇ ਪਿੰਡ ਚ ਗਲ ਉਡੱਣ ਲੱਗੀ,ਸਾਰੇ ਕੇਹਨ ਲੱਗੇ ਬਈ ਕੋਈ ਲਾਟਰੀ ਲੱਗੀ ਲਗਦੀ ਆ ਬਾਪੂ ਦੀ,ਅਖੇ ਬੜਾ ਸੀ ਲੋਕਾਂ ਤੋਂ ਛੁਪਾਇਆ,ਪਰ ਇਹ ਨਾ ਲੁੱਕਦੀ ਮਾਇਆ। ਚੜਾਈ ਹੋਗੀ ਸੀ ਇਕ ਵਾਰ ਤਾਂ ਬਾਪੂ ਤੇ ਉਸਦੇ ਟੱਬਰ ਦੀ,ਦੋ ਚੋਰ ਸੀ ਜਿੰਨਾ ਨੇ ਪਿੰਡ ਚ ਕਈ ਚੋਰੀਆਂ ਕੀਤੀਆਂ ਸੀ,ਪਰ ਓਹਨਾ ਦਾ ਕਦੇ ਪਤਾ ਨਹੀਂ ਸੀ ਚਲ ਸਕਿਆ,ਓਹਨਾ ਕੋਲ ਇਹ ਗਲ ਪਹੁੰਚ ਗਈ ਕਿ ਬਾਪੂ ਅੱਜਕੱਲ ਪੈਸੇ ਚ ਚੁਬੀਂਆਂ ਲਾਉਂਦਾ। ਰੋਜ਼ ਰਾਤ ਨੂੰ ਓਹਨਾ ਜਾਣਾ ਚੋਰੀ ਕਰਨ ਪਰ ਨਾਕਾਮ ਰਹੇ। ਇਕ ਦਿਨ ਓਹਨਾ ਨੇ ਓਹ ਬੈਗ ਚੋਰੀ ਕਰ ਲਿਆ,ਤੇ ਸ਼ਹਿਰ ਚਲੇ ਗਏ, ਕੁੱਝ ਦਿਨਾ ਬਾਅਦ ਚੋਰਾਂ ਨੇ ਮੋਟਰ ਸਾਈਕਲ ਖਰੀਦਣਾ ਚਾਇਆ,ਉਥੇ ਪੁਲਸ ਦਾ ਛਾਪਾ ਵਜਿਆ ਕਿੳਂ ਕਿ ਨੋਟ ਨਕਲੀ ਸੀ, ਚੋਰ ਫੜੇਗਏ,ਨਾਲੇ ਕਹਿਣ ਲੱਗੇ ਹਾਏ ਓਹ ਰੱਬਾ ਮਾਰਤੇ ਬਾਪੂ ਦੇ ਨੋਟਾਂ ਨੇ।ਚੋਰ ਚੰਟ ਬਹੁਤ ਸੀ ਕਦੇ ਫੜੇ ਨਹੀਂ ਸੀ ਗਏ,ਪਰ ਬਾਪੂ ਦੇ ਨੋਟਾਂ ਨੇ ਹੱਥਕੜੀਆਂ ਲਗਵਾ ਦਿਤਆਂ।
ਬਾਪੂ ਨੂੰ ਪਤਾ ਸੀ ਨੋਟ ਨਕਲੀ ਆ,ਅਖੇ ਚੋਰ ਅੜਿਕੇ ਆਗਿਆ,ਬਾਪੂ ਨੂੰ ਬਚਾ ਗਿਆ...