Saturday, 16 April 2011

ਮੈ ਫੁੱਲ ਹਾ ਉਜੜੇ ਬਾਂਗਾਂ ਦਾ



ਮੈ ਫੁੱਲ ਹਾ ਉਜੜੇ ਬਾਂਗਾਂ ਦਾ

ਮੈ ਫੁੱਲ ਹਾ ਉਜੜੇ ਬਾਂਗਾਂ ਦਾ ਜੀਹਦਾ ਅੱਜ ਸਹਾਰਾ ਕੋਈ ਨਾ,
ਖਿੜ ਜਾਂਦਾ ਸੀ ਖੁਸ਼ਆਂ ਵਿਚ ਪਰ ਅੱਜ ਕਿਨਾਰਾ ਕੋਈ ਨਾ,
ਮੈ ਫੁੱਲ ਹਾਂ............
ਕੰਡਿਆਂ ਦੇ ਵਿੱਚ ਰਹਿਕੇ ਦੁਆ ਖੁਸ਼ੀਆਂ ਦੀ ਮੰਗਦਾ ਸੀ,
ਕਈ ਧਰ੍ਮਾ ਦੇ ਦੁਆਰ ਮੈ ਜਾਕੇ ਮੰਗਾ ਪੂਰੀਆਂ ਕਰਦਾ ਸੀ,
ਫੁੱਲ ਬਣਾ ਕੇ ਮੈਨੂੰ ਰੱਬਾ ਹੁਣ ਮਾਲਾ ਵਿਚ ਪਰੋਈ ਨਾ,
ਮੈ ਫੁੱਲ ਹਾਂ...........
ਪਿਆਰ ਮਹੁੱਬਤਾਂ ਪਾਉਣ ਲਈ ਇਜ਼ਹਾਰ ਕਰਨ ਲਈ ਜਾਂਦਾ ਸੀ,
ਰੁਸਿਆ ਯਾਰ ਮਨਾਉਣ ਲਈ ਹਰ ਹੱਦ ਤੱਕ ਮੈ ਜਾਂਦਾ ਸੀ,
ਨਾਲ ਸਮੇ ਦੇ ਬਦਲੀ ਦੁਨਿਯਾ ਹੁਣ ਨਿਪਟਾਰਾ ਕੋਈ ਨਾ,
ਮੈ ਫੁੱਲ ਹਾਂ......
ਧਾਲੀਵਾਲ ਕੋਈ ਕੀ ਕਰਲੂਗਾ ਰੁਸੀਆਂ ਮੌਜ ਬਹਾਰਾਂ ਨੇ,
ਖੁਸ਼ਬੂ ਮੇਰੀ ਉਡ ਗਈ ਟੁੱਟੀਆਂ ਦਿਲ ਦੀਆਂ ਤਾਰਾਂ ਨੇ,
ਬੇਦਰਦਾਂ ਦੀ ਦੁਨਿਯਾ ਵਿਚ ਹੁਣ ਸਾਥ ਮੇਰਾ ਕੋਈ ਨਾ,
ਮੈ ਫੁੱਲ ਹਾਂ.....



No comments:

Post a Comment