Pages

Thursday, 14 April 2011

ਸਤਿ ਸ੍ਰੀ ਅਕਾਲ....

 
                        ਸਤਿ ਸ੍ਰੀ ਅਕਾਲ....
ਸਭ ਤੋਂ  ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ....
ਮੈ ਜਿੰਦਗੀ ਦੇ ਰੰਗ ਆਪਣੀਆਂ ਕੁੱਝ ਲਾਈਨਾਂ ਬਿਆਨ ਕਰਨ ਦੀ ਕੋਸ਼ਿਸ ਕੀਤੀ ,ਜਿੰਨਾ ਵਿਚ ਕੁੱਝ
ਆਪਬੀਤੀਆਂ ਤੇ ਨਾਲੇ ਇੰਡੀਆ ਅਤੇ ਪਰਦੇਸਾ ਬੈਠੇ ਦੋਸਤਾਂ ਦਾ ਜ਼ਿਕਰ ਕੀਤਾ ਹੈ।ਮੈ ਇਹ ਲਾਈਨਾ
ਤੁਹਾਡੇ ਸਾਮਣੇ ਇਸ ਲਈ ਲੈਕੇ ਆਇਆ ਹਾਂ,ਕਿੳਂ ਕਿ ਜੋ ਮੈ ਲਿਖਦਾ ਓਹ ਮੇਰੇ ਪਿਆਰੇ ਦੋਸਤਾਂ ਨੂੰ ਵੀ
ਪਸੰਦ ਆਉਂਦਾ ਕੇ ਨਈਂ....
                                                   ਮੈ ਧੰਨਵਾਦੀ ਹਾ ਵੱਡੇ ਵੀਰ ਮਨਦੀਪ ਖੁਰਮੀ(u k ),
ਮਨਦੀਪ ਰੰਧਾਵਾ(uk), ਨਵੀ ਸ਼ਰਮਾ, ਰਮਨ ਤੇ ਹੋਰ ਮੇਰੇ ਪਿਆਰੇ ਦੋਸਤ ਜੋ ਹਮੇਸ਼ਾ ਮੈਨੂੰ ਲਿਖਣ ਤੇ ਹੌਸਲਾ ਦਿੰਦੇ ਰਹਿੰਦੇ ਨੇ,ਉਮੀਦ ਕਰਦਾ ਹਾਂ ਮੇਰੇ ਵਲੋਂ ਲਿਖੀਆਂ ਰਚਨਾਵਾਂ ਤੁਹਾਨੂੰ ਪਸੰਦ ਆਉਣਗੀਆਂ।

ਤੁਹਾਡਾ ਛੋਟਾ ਵੀਰ,
ਅਮਨ ਧਾਲੀਵਾਲ(u k )
Aman Dhaliwal



            ਕ਼ਲਮ
ਉਹਦੇ ਜਜ਼ਬਾਤਾਂ ਨੂੰ ਸਮਝ ਨਾ ਸਕੇ,
 ਯਾਦ ਉਸਦੀ ਨੇ ਚੂਰੌ ਚੂਰ ਕੀਤਾ,
 ਬਾਜੌਂ ਉਸਦੇ ਕਿਵੇ ਕੱਟਦੀ ਹੈ ਜਿੰਦਗੀ,
 ਕ਼ਲਮ ਮੇਰੀ ਨੇ ਲਿਖਣ ਲਈ ਮਜਬੂਰ ਕੀਤਾ....
                           ਇਹਨਾ ਦਰਦਾਂ ਨੂੰ ਅਲਫਜ਼ਾਂ ਵਿਚ ਬਿਆਨ ਕਰਾਂ,
                           ਦੂਰ ਹੋਕੇ ਆਪਣਿਆਂ ਤੋਂ ਮੈ ਇਹ ਕੀ ਕੀਤਾ,
                           ਡਿਗਦੇ ਹੰਝੂਆਂ ਨੂੰ ਅਖਰਾਂ ਵਿਚ ਬਿਆਨ ਕਰਾਂ,
                           ਕ਼ਲਮ ਮੇਰੀ ਨੇ ਲਿਖਣ ਲਈ......
ਵਿੱਚ ਮਹਿਫਲਾਂ ਉਤੋ ਉਤੋ ਹਸਦੇ ਹਾਂ,
ਗਮ ਤੇਰੀ ਜੁਦਾਈ ਦਾ,ਜਾਮ ਸਹਾਰੇ ਪੀਤਾ,
ਕੀ ਖੌਇਆ ਇਸ ਨਿਮਾਣੇ ਨੇ ਜਿੰਦਗੀ ,
ਕ਼ਲਮ ਮੇਰੀ ਨੇ ਲਿਖਣ ਲਈ......
                            ਕੀ ਸ਼ਿਕਵਾ ਕਰਾਂ ਮੈ ਉਸਦੀ ਮਜਬੂਰੀ ਤੇ,
                            ਧਾਲੀਵਾਲ ਲਈ ਉਸਨੇ ਜੋ ਸਾਮਣਾ ਦੁਨਿਯਾ ਦਾ ਕੀਤਾ,
                            ਪੜਕੇ ਕੋਈ ਸ਼ਾਇਦ ਹਮਦਰਦ ਹੋ ਜਾਵੇ ਮੇਰਾ,
                            ਕ਼ਲਮ ਮੇਰੀ ਨੇ ਲਿਖਣ ਲਈ........

No comments:

Post a Comment